ਅੰਮ੍ਰਿਤਸਰ ਪੁਲਿਸ ਨੇ ਡਾਕਟਰਾਂ ਤੋਂ ਫ਼ਿਰੌਤੀ ਮੰਗਣ ਸਬੰਧੀ 2 ਜਣੇ ਬਿਹਾਰ ਤੋਂ ਫੜੇ | OneIndia Punjabi

2022-08-05 1

ਵਿਦੇਸ਼ੀ ਨੰਬਰਾਂ ਤੋਂ ਕਾਲ ਕਰ ਕੇ ਡਾਕਟਰਾਂ ਤੋਂ ਫ਼ਿਰੌਤੀ ਮੰਗਣ ਵਾਲੇ ਗਿਰੋਹ ਦੇ ਦੋ ਗੁਰਗਿਆਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ। ਦੋਵੇਂ ਜਣੇ ਬਿਹਾਰ ਦੇ ਚੰਪਾਰਨ ਜ਼ਿਲ੍ਹੇ ਤੋਂ ਫੜੇ ਗਏ ਗਏ ਹਨ। ਪੰਜਾਬ ਪੁਲਿਸ ਕੁਝ ਦਿਨ ਪਹਿਲਾਂ ਦੋਵਾਂ ਨੂੰ ਫੜਨ ਲਈ ਉਥੇ ਪੁੱਜੀ ਸੀ। ਇਨ੍ਹਾਂ ਅਨਸਰਾਂ ਦੀ ਪਛਾਣ ਪਿ੍ਰੰਸ ਵਾਸੀ ਸਿਸਵਾ ਮੌਜੇ ਤਹਿਸੀਲ ਲੁਕਾਰੀਆ ਜ਼ਿਲ੍ਹਾ ਪੂਰਬੀ ਚੰਪਾਰਨ ਤੇ ਵਿਕਾਸ ਵਾਸੀ ਪਿੰਡ ਸੇਵਾਰਹਨ ਪੂਰਬੀ ਚੰਪਾਰਨ ਵਜੋਂ ਹੋਈ ਹੈ। ਇਨ੍ਹਾਂ ਕੋਲੋਂ ਲੈਪਟਾਪ ਤੇ ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ।ਪੁਲਿਸ ਕਮਿਸ਼ਨਰ ਅਰੁਣਪਾਲ ਸਿੰਘ ਮੁਤਾਬਕ ਇਨ੍ਹਾਂ ਅਨਸਰਾਂ ਖ਼ਿਲਾਫ਼ ਥਾਣਾ ਮਜੀਠਾ ਰੋਡ ਨੇ ਦੋ ਕੇਸ ਦਰਜ ਕੀਤੇ ਸਨ ।

Videos similaires